ਪੰਜਾਬੀ

ਸਕੌਟਲੈਂਡ ਦੀ ਪਾਰਲੀਮੈਂਟ ਦੀ ਵੈਬਸਾਈਟ 'ਤੇ ਤੁਹਾਡਾ ਸਵਾਗਤ ਹੈ

ਸਕੌਟਲੈਂਡ ਦੀ ਪਾਰਲੀਮੈਂਟ ਸਕੌਟਲੈਂਡ ਦੇ ਸਾਰੇ ਲੋਕਾਂ ਦੀ ਪ੍ਰਤਿਨਿਧਤਾ ਕਰਨ ਲਈ ਹੈ।

ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਲੋਕਾਂ ਨੂੰ ਸਕੌਟਲੈਂਡ ਦੀ ਪਾਰਲੀਮੈਂਟ ਦੇ ਬਾਰੇ ਪਤਾ ਲੱਗ ਸਕੇ। ਜੇ ਤੁਸੀਂ ਅੰਗ੍ਰੇਜ਼ੀ ਵਿੱਚ ਮਾਹਿਰ ਨਹੀਂ ਹੋ ਤਾਂ ਤੁਹਾਨੂੰ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ, ਇਸ ਬਾਰੇ ਜਾਣਕਾਰੀ ਸਕੌਟਲੈਂਡ ਦੀ ਪਾਰਲੀਮੈਂਟ ਦੁਆਰਾ ਮੁਹੱਈਆ ਕੀਤੀ ਜਾਂਦੀ ਭਾਸ਼ਾ ਸਹਾਇਤਾ ਵਿੱਚ ਉਪਲਬਧ ਹੈ।

ਵੈਬਸਾਈਟ ਦੇ ਇਸ ਭਾਗ ਵਿੱਚ ਸਕੌਟਲੈਂਡ ਦੀ ਪਾਰਲੀਮੈਂਟ 'ਤੇ ਉਹ ਜਾਣਕਾਰੀ ਹੈ ਜੋ ਅਸੀਂ ਪੰਜਾਬੀ ਵਿੱਚ ਤਿਆਰ ਕੀਤੀ ਹੈ। ਹੋਰ ਜਾਣਨ ਲਈ ਹੇਠਾਂ ਦਿੱਤੇ ਲਿੰਕਸ ਦੀ ਵਰਤੋਂ ਕਰੋ।

 

ਸਕੌਟਲੈਂਡ ਦੀ ਪਾਰਲੀਮੈਂਟ ਨੂੰ ਸੰਪਰਕ ਕਰਨਾ

ਜੇ ਤੁਹਾਡੇ ਕੋਲ ਸਕੌਟਲੈਂਡ ਦੀ ਪਾਰਲੀਮੈਂਟ ਜਾਂ ਸਕੌਟਲੈਂਡ ਦੀ ਪਾਰਲੀਮੈਂਟ ਦੇ ਮੈਂਬਰਾਂ (MSPs) ਬਾਰੇ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਡਾਕ, ਈਮੇਲ ਜਾਂ ਫ਼ੈਕਸ ਦੁਆਰਾ ਕਿਸੇ ਵੀ ਭਾਸ਼ਾ ਵਿੱਚ ਸਰਬਜਨਕ ਜਾਣਕਾਰੀ ਸੇਵਾ (Public Information) ਨੂੰ ਸੰਪਰਕ ਕਰ ਸਕਦੇ ਹੋ।

ਪਤਾ:

Public Information

The Scottish Parliament

Edinburgh

EH99 1SP

ਈਮੇਲ: [email protected]